100
ਨੌਜਵਾਨ ਪ੍ਰੇਮੀ ਬੌਬੀ ਅਤੇ ਕੈਰੇਨ ਚਾਂਦਨੀ ਰਾਤ ਨੂੰ ਯੂਫੋਰਿਕ ਸਟੇਟ ਲੂਨਾਟਿਕ ਪਾਗਲਖ਼ਾਨੇ ਦੇ ਪਿੱਛੇ ਘੁੰਮਦੇ ਹਨ।
101
ਇੱਕ ਚਾਂਦਨੀ ਰਾਤ ਨੂੰ, ਬੌਬੀ ਅਤੇ ਕੈਰੇਨ ਡਰਾਉਣੇ ਅਤੇ ਪੁਰਾਣੇ ਪਾਗਲਖ਼ਾਨੇ ਦੇ ਕੋਲ ਬੌਬੀ ਦੀ ਸ਼ੈਵਰਲੇ ਸ਼ੈਵੇਲੇ ਐੱਸਐੱਸ ਤੋਂ ਬਾਹਰ ਨਿਕਲਦੇ ਹਨ।
102
ਵੀਰਾਨ ਪਾਗਲਖ਼ਾਨੇ ਦੇ ਅਸਪਸ਼ਟ ਗੁੰਬਦ ਦੇ ਪਿੱਛੇ ਚੰਦਰਮਾ ਚਮਕ ਰਿਹਾ ਹੈ।
103
ਬੌਬੀ ਅਤੇ ਕੈਰੇਨ ਉਸ ਜਗ੍ਹਾ ਦੇ ਅੰਦਰ ਵੜ ਜਾਂਦੇ ਹਨ ਜਿੱਥੇ ਉਹਨਾਂ ਨੂੰ ਜਾਣ ਦੀ ਮਨਾਹੀ ਹੈ।
104
ਪਤਾ ਨਹੀਂ ਕਿੰਨੀਆਂ ਤੜਫਦੀਆਂ ਰੂਹਾਂ ਇਸ ਦਰਵਾਜ਼ੇ ਤੋਂ ਲੰਘੀਆਂ ਹੋਣਗੀਆਂ!
105
ਪਾਗਲਖ਼ਾਨਾ ਕਿਸੇ ਸਮੇਂ ‘ਤੇ ਸ਼ਾਨਦਾਰ ਸ਼ਹਿਰੀ ਭਵਨ ਕਲਾ ਦਾ ਨਮੂਨਾ ਸੀ ਜੋ ਹੁਣ ਖੰਡਰ ਬਣ ਗਿਆ ਹੈ।
106
ਬੌਬੀ ਨੇ ਕੈਰਨ ਲਈ ਮਨਮੋਹਣੀ ਯੋਜਨਾਵਾਂ ਬਣਾਈਆਂ ਹਨ, ਪਰ ਇਹ ਸ਼ੋਰ ਕੀ ਹੈ?
107
ਪਾਗਲਖ਼ਾਨੇ ਦੇ ਗੁਪਤ ਕਮਰਿਆਂ ਦੇ ਅੰਦਰ ਖਿੱਚ ਲਿਆ ਗਿਆ!
108
ਇੱਕ ਮਕੈਨੀਕਲ ਪੰਜੇ ਨੇ ਕੈਰੇਨ ਨੂੰ ਖਿੱਚ ਲਿਆ, ਅਤੇ ਅੰਦਰ ਪਾ ਕੇ ਬੰਦ ਕਰ ਦਿੱਤਾ।
109
ਪੰਜੇ ਨੇ ਕੈਰਨ ਦੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ।
110
ਡਰਾਉਣੇ ਪੰਜੇ ਆਪਣਾ ਕੰਮ ਕਰਨ ਲੱਗੇ ਹੋਏ ਹਨ।
111
ਬੇਸਹਾਰਾ ਕੈਰਨ ‘ਤੇ ਗਰਮ ਪਾਣੀ ਅਤੇ ਸਾਬਣ ਛਿੜਕਾਇਆ ਜਾਂਦਾ ਹੈ।
112
ਸਪੰਜ ਦਾ ਪਰਮਾਨੰਦ।
113
ਸ਼ਾਇਦ ਹੀ ਕਦੇ ਕੋਈ ਹੇਅਰ ਡ੍ਰਾਇਅਰ ਇੰਨਾ ਕਾਲਾ ਅਤੇ ਲੱਗਿਆ ਹੋਵੇਗਾ।
114
ਕੈਰਨ ਨੂੰ ਦੁਬਾਰਾ ਖਿੱਚ ਕੇ ਅੱਗੇ ਲਿਜਾਇਆ ਜਾਂਦਾ ਹੈ।
115
ਇਸ ਦੌਰਾਨ, ਜ਼ੇਲੇਜ਼ੋਰ ਨਾਮਕ ਰੋਬੋਟ ਬੌਬੀ ਨੂੰ ਭੈੜੇ ਡਾਕਟਰ ਵਰਾਗੋਵ ਦੇ ਸਾਹਮਣੇ ਲਿਆਉਂਦਾ ਹੈ।
116
ਨੰਗੀ ਅਤੇ ਸ਼ਰਮਿੰਦਾ, ਕੈਰਨ ਇੱਕ ਪਾਰਦਰਸ਼ੀ ਟਿਊਬ ਦੇ ਵਿੱਚ ਕੈਦ ਹੈ।
117
ਬੌਬੀ ਸੰਪਰਕ ਕਰਨ ਦੀ ਇੱਕ ਤਰਸਯੋਗ ਕੋਸ਼ਿਸ਼ ਕਰਦਾ ਹੈ, ਅਤੇ ਫਿਰ ਰੇਡੀਏਸ਼ਨ ਦਾ ਇੱਕ ਅੰਨ੍ਹਾ ਕਰਨ ਵਾਲਾ ਚਿੱਟਾ ਲਿਸ਼ਕਾਰਾ ਆਉਂਦਾ ਹੈ।
118
ਕੈਰਨ ਦੀ ਚਮੜੀ ਨੂੰ ਇੱਕ ਪਾਰਦਰਸ਼ੀ ਜਿਹੀ ਹਰੀ ਜੈਲੇਟਿਨ ਵਰਗੀ ਚੀਜ਼ ਵਿੱਚ ਬਦਲ ਦਿੱਤਾ ਜਾਂਦਾ ਹੈ, ਜਿਸ ਨਾਲ ਉਸਦਾ ਪਿੰਜਰ ਦਿਖਾਈ ਦੇਣ ਲੱਗਦਾ ਹੈ। ਇੱਕ ਨੀਲਾ ਲਿਸ਼ਕਾਰਾ।.
119
ਕੈਰੇਨ ਪੂਰੀ ਪਾਰਦਰਸ਼ੀ ਹਰੇ ਰੰਗ ਦੀ ਚਿਪਚਿਪੀ ਬਣ ਜਾਂਦੀ ਹੈ। ਇੱਕ ਲਾਲ ਲਿਸ਼ਕਾਰਾ।
120
ਡਰੇ ਹੋਏ ਬੌਬੀ ਦੇ ਸਾਹਮਣੇ, ਹਰੇ ਰੰਗ ਦੀ ਤਰਲ ਕੈਰਨ ਨੂੰ ਜਲਦੀ ਨਾਲ ਚੂਸ ਲਿਆ ਜਾਂਦਾ ਹੈ।
121
ਬੌਬੀ ਇੱਕ ਡੰਡਾ ਚੁੱਕ ਕੇ ਡਾਕਟਰ ਵਰਾਗੋਵ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ।
122
“ਓਏ ਨੌਜਵਾਨ, ਤੈਨੂੰ ਇਹ ਟਿਊਬ ਦਿਖਾਈ ਦਿੰਦੀ ਹੈ? ਤੇਰੀ ਪ੍ਰੇਮਿਕਾ ਜੋ ਕੁਝ ਵੀ ਸੀ, ਉਸਦਾ ਰੂਪ, ਉਸਦੀ ਸਖਸ਼ਿਅਤ, ਉਸ ਦੀਆਂ ਯਾਦਾਂ, ਇਹ ਸਭ ਇਸ ਵਿੱਚ ਸੁਰੱਖਿਅਤ ਹਨ।”
123
“ਸ਼ਾਇਦ ਮੈਂ ਉਸ ਨੂੰ ਦੁਬਾਰਾ ਬਣਾ ਸਕਦਾ ਹਾਂ। ਜਾਂ ਫਿਰ ਮੈਂ ਉਸ ਨੂੰ ਇਸ ਨਾਲੀ ਵਿੱਚ ਡੋਲ ਸਕਦਾ ਹਾਂ। ਤੇਰੇ ਵਿਚਾਰ ਵਿੱਚ ਮੈਨੂੰ ਕੀ ਕਰਨਾ ਚਾਹੀਦਾ ਹੈ?”
124
ਇੱਕ ਸ਼ਹਿਰੀ ਸੜਕ ‘ਤੇ, ਬੌਬੀ ਆਪਣੀ ਸ਼ੈਵੇਲੇ ਵਿੱਚ ਬੈਠਾ ਹੋਇਆ ਹੈ, ਅਤੇ ਆਪਣੀ ਪ੍ਰੇਮਿਕਾ ਨੂੰ ਬਚਾਉਣ ਦੀ ਉਮੀਦ ਵਿੱਚ ਇੱਕ ਜੁਰਮ ਕਰਨ ਜਾ ਰਿਹਾ ਹੈ।
200
ਹਨੇਰਾ ਹੋ ਜਾਂਦਾ ਹੈ। ਪਾਗਲਖ਼ਾਨੇ ਤੋਂ ਖ਼ਬਰਦਾਰ ਰਹੋ, ਭਾਗ II.
201
ਹੱਥ ਵਿੱਚ ਸ਼ਾਟਗਨ ਲੈ ਕੇ, ਬੌਬੀ ਇੱਕ ਚੀਨੀ ਜੜੀ ਬੂਟੀਆਂ ਦੀ ਦਵਾਈ ਦੀ ਦੁਕਾਨ ਲਈ ਨਿਕਲਦਾ ਹੈ।
202
ਬੌਬੀ ਜੜੀ-ਬੂਟੀਆਂ ਦਾ ਮਾਹਰ, ਉਸ ਦੀ ਪਤਨੀ ਅਤੇ ਕੁਝ ਘਬਰਾਉਂਦੇ ਗਾਹਕਾਂ ਦਾ ਸਾਹਮਣਾ ਕਰਦਾ ਹੈ।
203
“ਮੈਨੂੰ ਇਹ ਜੜੀ-ਬੂਟੀ ਚਾਹੀਦੀ ਹੈ।” “ਮੈਨੂੰ ਕੁਝ ਪਤਾ ਨਹੀਂ ਹੈ…” ਠਾਹ! “ਹੁਣ ਇਸ ਬਾਰੇ ਸੁਣਿਆ ਹੈ?”
204
ਅਜਿਹੀ ਹਿੰਸਾ ਦਾ ਸਾਹਮਣਾ ਕਰਦਿਆਂ, ਜੜੀ-ਬੂਟੀਆਂ ਦਾ ਮਾਹਰ ਹਿੰਮਤ ਹਾਰ ਜਾਂਦਾ ਹੈ।
205
ਬੌਬੀ ਇਹ ਲੈ ਕੇ ਭਜਦਾ ਹੈ, ਪਰ ਇਸ ਚਾਈਨਾਟਾਊਨ ਇਲਾਕੇ ਦੇ ਆਪਣੇ ਖੁਦ ਦੇ ਰੱਖਿਅਕ ਹਨ।
206
ਲਾਮ ਅਤੇ ਚਾਓ ਮੋਟਰਸਾਈਕਲ ‘ਤੇ ਬੌਬੀ ਦਾ ਪਿੱਛਾ ਕਰਦੇ ਹਨ, ਅਤੇ ਲਾਮ ਬੰਦੂਕ ਚਲਾਉਣ ਤੋਂ ਡਰਦਾ ਨਹੀਂ ਹੈ।
207
ਉਹ ਬਹੁਤ ਨੇੜੇ ਆ ਜਾਂਦੇ ਹਨ ਅਤੇ ਲਾਮ ਦੀ .45-ਕੈਲੀਬਰ ਦੀ ਗੋਲੀ ਲਗਭਗ ਬੌਬੀ ਦੇ ਕੋਲੋਂ ਲੰਘ ਜਾਂਦੀ ਹੈ।
208
ਉਸ ਕੂੜੇ ਦੇ ਟਰੱਕ ਦਾ ਧਿਆਨ ਰੱਖੀਂ! ਬੌਬੀ ਘੁਮਾਉਂਦਾ ਹੈ ਅਤੇ ਟੱਕਰ ਤੋਂ ਬਚ ਜਾਂਦਾ ਹੈ।
209
ਲਾਮ ਅਤੇ ਚਾਉ ਟਰੱਕ ਤੋਂ ਬਚ ਨਹੀਂ ਪਾਉਂਦੇ ਹਨ। ਉਹਨਾਂ ਦਾ ਜੋ ਵੀ ਬਚਿਆ ਹੈ ਉਸਦੀ ਆਤਮਾ ਨੂੰ ਸ਼ਾਂਤੀ ਮਿਲੇ।
210
ਬੌਬੀ ਦੀ ਸ਼ੈਵੇਲੇ ਇੱਕ ਨਿਊਜ਼ਸਟੈਂਡ ਵਿੱਚ ਜਾ ਵਜਦੀ ਹੈ।
211
1975 ਦੀ ਪੱਤਰਕਾਰੀ ਦੀਆਂ ਯਾਦਾਂ ਫੈਲੀਆਂ ਹੋਈਆਂ ਹਨ ਅਤੇ ਬੌਬੀ ਆ ਰਹੀ ਪੁਲਿਸ ਤੋਂ ਭੱਜ ਕੇ ਸਬਵੇਅ ਵਿੱਚ ਹੇਠਾਂ ਉਤਰ ਜਾਂਦਾ ਹੈ।.
212
ਬੌਬੀ ਭਜਦਾ ਹੋਇਆ ਇੱਕ ਘੁੰਮਣ ਵਾਲੇ ਰਸਤੇ ਦੇ ਉੱਪਰੋਂ ਦੀ ਛਲਾਂਗ ਮਾਰਦਾ ਹੈ।
213
ਬੌਬੀ ਆ ਰਹੀ ਸਬਵੇਅ ਟ੍ਰੇਨ ਦੇ ਕੋਲ ਪਹੁੰਚ ਜਾਂਦਾ ਹੈ।
214
ਬੌਬੀ ਮੁਸ਼ਕਿਲ ਨਾਲ ਟ੍ਰੇਨ ਵਿੱਚ ਚੜ੍ਹ ਜਾਂਦਾ ਹੈ, ਸਿਪਾਹੀ ਪਿੱਛੇ ਰਹਿ ਜਾਂਦੇ ਹਨ।
215
ਜੜੀ-ਬੂਟੀਆਂ ਦੇ ਮਾਹਰ ਤੋਂ ਲਿਆ ਡੱਬਾ – ਅਨਮੋਲ ਡੱਬਾ – ਹਾਲੇ ਵੀ ਬੌਬੀ ਦੇ ਕੋਲ ਹੈ।
216
ਉਹਨਾਂ ਦਿਨਾਂ ਵਿੱਚ ਸਬਵੇਅ ਇੱਕ ਜੰਗਲੀ ਜਗ੍ਹਾ ਹੁੰਦੀ ਸੀ, ਅਤੇ ਕੁਝ ਉਤਸੁਕ ਲੋਕ ਬੌਬੀ ਨੂੰ ਉਤਸੁਕਤਾ ਨਾਲ ਦੇਖਦੇ ਹਨ।
217
ਉਸਦੀ ਸ਼ੈਵੇਲੇ ਬਰਬਾਦ ਹੋ ਗਈ ਹੈ, ਬੌਬੀ ਨੂੰ ਇੱਕ ਮਦਦਗਾਰ ਠੇਕੇਦਾਰ ਤੋਂ ਲਿਫ਼ਟ ਲੈ ਕੇ ਪਾਗਲਖ਼ਾਨੇ ਵਾਪਸ ਜਾਣਾ ਪਵੇਗਾ।
218
ਲੈਣ-ਦੇਣ ਦਾ ਪ੍ਰਸਤਾਵ ਇਹ ਹੈ: ਕੀਮਤੀ ਟੈਸਟ ਟਿਊਬ ਦੇ ਬਦਲੇ ਕੀਮਤੀ ਡੱਬਾ।
219
ਪਰ ਡਾਕਟਰ ਵਰਾਗੋਵ ਬੌਬੀ ਨੂੰ ਡਬਲ ਕ੍ਰੌਸ ਕਰਦਾ ਹੈ। ਵਿਚਾਰਾ ਬੌਬੀ।
220
ਡਾਕਟਰ ਵਰਾਗੋਵ ਡੱਬੇ ਵਿਚਲੀ ਸਮੱਗਰੀ ਨੂੰ ਕੁਝ ਅਜਿਹਾ ਬਣਾ ਦਿੰਦਾ ਹੈ, ਜਿਸ ਨੂੰ ਉਹ ਪਾਈਪ ਨਾਲ ਰੇਡੀਓ-ਨਿਯੰਤ੍ਰਿਤ ਮਾਡਲ ਬੀ-29 ਵਿੱਚ ਪਾਉਂਦਾ ਹੈ।
221
ਡਾਕਟਰ ਵਰਾਗੋਵ ਦਾ ਮਾਡਲ ਹਵਾਈ ਜਹਾਜ਼ ਪਲੈਜੈਂਟ ਵੈਲੀ ਹਾਈ ਸਕੂਲ ਦੇ ਉੱਪਰ ਉੱਡਦਾ ਹੈ।
222
ਹਵਾਈ ਜਹਾਜ਼ ਨਿਰਦੋਸ਼, ਬੇਖ਼ਬਰ ਵਿਦਿਆਰਥੀਆਂ ਉੱਤੇ ਰਸਾਇਣਕ ਸਮੱਗਰੀ ਫੈਲਾਉਂਦਾ ਜਾਂਦਾ ਹੈ।
223
ਬੋਰਿੰਗ ਇੰਗਲਿਸ਼ ਕਲਾਸ ਦੇ ਵਿਚਕਾਰ, ਬ੍ਰੇਂਡਾ ਨੂੰ ਕੁਝ… ਸੁਆਦੀ ਜਿਹਾ ਲੱਗਦਾ ਹੈ।
224
ਸਰੀਰਕ ਸਿੱਖਿਆ ਵਿੱਚ, ਕੋਈ… ਭਰਮਾਉਣ ਵਾਲੀ ਚੀਜ਼ ਨੈਨਸੀ ਦਾ ਧਿਆਨ ਖਿੱਚ ਲੈਂਦੀ ਹੈ। ਉਸ ਗੇਂਦ ਤੋਂ ਬਚੀ, ਨੈਨਸੀ!
225
ਚੀਅਰਲੀਡਰ ਪਾਮੇਲਾ ‘ਤੇ ਹਵਾ ਵਿੱਚ ਕਿਸੇ ਚੀਜ਼ ਨੇ ਬਹੁਤ ਜ਼ਿਆਦਾ ਅਸਰ ਕੀਤਾ ਹੈ ਇੰਨੀ…ਦਿਲਕਸ਼ ਚੀਜ਼ ਕਿ ਉਹ ਆਪਣੀਆਂ ਕਿਤਾਬਾਂ ਗਿਰਾ ਦਿੰਦੀ ਹੈ।
226
ਸੈਂਡਰਾ ਨੂੰ ਹੁਣ ਜੋ ਪਤਾ ਲਗਦਾ ਹੈ ਉਸਦੀ ਤੁਲਨਾ ਵਿੱਚ, ਸਕੂਲ ਦਾ ਲੰਚ ਜ਼ਿਆਦਾ…ਆਕਰਸ਼ਕ ਨਹੀਂ ਹੈ।
300
ਟਿਊਬ ਵਿੱਚ ਕੁਝ ਰਹੱਸਮਈ ਅਤੇ ਜ਼ਨਾਨਾ ਬਣ ਰਿਹਾ ਹੈ। ਪਾਗਲਖ਼ਾਨੇ ਤੋਂ ਖ਼ਬਰਦਾਰ ਰਹੋ, ਭਾਗ III.
301
ਵਿਸ਼ਾਲ ਅਸਮਾਨ ਦੇ ਹੇਠਾਂ ਬ੍ਰੇਂਡਾ ਸਾਈਕਲ ‘ਤੇ ਪਾਗਲਖ਼ਾਨੇ ਵੱਲ ਜਾਂਦੀ ਹੈ।
302
ਬਿਲੀ ਅਤੇ ਨੈਨਸੀ, ਬਿਲੀ ਦੀ ਸਜਾਈ ਗਈ ਵੈਨ ਵਿੱਚ ਪਾਗਲਖ਼ਾਨੇ ਲਈ ਨਿਕਲ ਪੈਂਦੀਆਂ ਹਨ।
303
ਮਾਈਕ ਅਤੇ ਪਾਮੇਲਾ ਇੱਕ ਮੋਟਰਸਾਈਕਲ ‘ਤੇ ਪਾਗਲਖ਼ਾਨੇ ਲਈ ਰਵਾਨਾ ਹੁੰਦੇ ਹਨ। ਮਸਤ ਬਾਈਕ ਹੈ, ਮਾਈਕ! ਚਾਰਲੀ ਦੇ 1972 ਦੀ ਡੌਜ ਚਾਰਜਰ ਵਿੱਚ, ਸੈਂਡਰਾ ਅਤੇ ਚਾਰਲੀ ਲਗਭਗ ਓਨੇ ਹੀ ਵਧੀਆ ਦਿਖਾਈ ਦਿੰਦੇ ਹਨ।.
304
ਇਕਾਂਤ ਲਾਂਘੇ ਦੇ ਵਿੱਚ ਇੱਕ ਮੌਤ ਦੀ ਕਿਰਨ ਬਿਲੀ ‘ਤੇ ਡਿੱਗਦੀ ਹੈ, ਜਦ ਕਿ ਨੈਨਸੀ ਨੂੰ ਪਾਗਲਖ਼ਾਨੇ ਦੇ ਗੁਪਤ ਕਮਰਿਆਂ ਦੇ ਅੰਦਰ ਖਿੱਚ ਲਿਆ ਜਾਂਦਾ ਹੈ।
305
ਜ਼ੇਲੇਜ਼ੋਰ ਨੇ ਮਾਈਕ ਨੂੰ ਫੜ ਲਿਆ ਹੈ, ਜਦ ਕਿ ਪਾਮੇਲਾ ਚੂਸੇ ਜਾਣ ਤੋਂ ਬਚਣ ਦੀ ਕੋਸ਼ਿਸ਼ ਕਰਦੀ ਹੈ।
306
“ਇਹ ਕਮਰਾ ਇੰਨਾ ਸਾਫ ਕਿਉਂ ਹੈ?” ਪਾਮੇਲਾ ਆਪਣੇ ਆਪ ਨਾਲ ਸੋਚਦੀ ਹੈ, ਉਸਨੂੰ ਦਿੱਖਦਾ ਨਹੀਂ ਹੈ ਕਿ ਉਸਦੇ ਪਿੱਛੇ ਉਸਦੇ ਬੁਆਏਫਰੈਂਡ ਚਾਰਲੀ ਦਾ ਗਲਾ ਘੋਟਿਆ ਜਾ ਰਿਹਾ ਹੈ।
307
ਮਸ਼ੀਨਾਂ ਵਿਚਾਰੀ ਸੈਂਡਰਾ ਨੂੰ ਫੜ ਕੇ ਉਸਦੇ ਕੱਪੜੇ ਉਤਾਰ ਦਿੰਦੀਆਂ ਹਨ।
308
ਲਾਲ ਅੱਖਾਂ ਵਾਲਾ ਜ਼ੇਲੇਜ਼ੋਰ ਪਾਗਲਖ਼ਾਨੇ ਦੇ ਲਾਂਘੇ ਵਿੱਚ ਬ੍ਰੇਂਡਾ ਦਾ ਪਿੱਛਾ ਕਰ ਰਿਹਾ ਹੈ।
309
ਜਦੋਂ ਬ੍ਰੇਂਡਾ ਇੱਕ ਦਰਵਾਜ਼ੇ ਦੇ ਵਿੱਚੋਂ ਲੰਘਦੀ ਹੈ ਜੋ ਰੋਬੋਟ ਲਈ ਜ਼ੇਲੇਜ਼ੋਰ ਲਈ ਬਹੁਤ ਛੋਟਾ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਉਹ ਸੁਰੱਖਿਅਤ ਜਗ੍ਹਾ ‘ਤੇ ਪਹੁੰਚ ਗਈ ਹੈ, ਪਰ ਇਹ ਰੋਸ਼ਨੀ ਕੀ ਹੈ?
310
ਇਹ ਸਪੋਟਲਾਈਟ ਹੈ, ਬ੍ਰੇਂਡਾ। ਤੁਸੀਂ ਸਟੇਜ ‘ਤੇ ਹੋ, ਅਤੇ ਤੁਹਾਡਾ ਸ਼ੋਅ ਹੁਣ ਸ਼ੁਰੂ ਹੋ ਰਿਹਾ ਹੈ।
311
ਮਕੈਨੀਕਲ ਪੰਜੇ ਕੁੜੀਆਂ ‘ਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ।
312
ਨੈਨਸੀ, ਪਾਮੇਲਾ ਅਤੇ ਸੈਂਡਰਾ ਸਭ ਨੂੰ ਜ਼ਬਰਦਸਤੀ ਨੁਹਾਇਆ ਜਾਂਦਾ ਹੈ।
313
ਬ੍ਰੇਂਡਾ ਖੜ੍ਹੀ ਹੋ ਜਾਂਦੀ ਹੈ, ਅਤੇ ਨਾਲ ਹੀ ਉਸ ਨੂੰ ਧੋ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ।
314
ਪਾਮੇਲਾ ਨੂੰ ਪਾਗਲਖ਼ਾਨੇ ਦੀਆਂ ਨਿਊਮੈਟਿਕ ਟਿਊਬਾਂ ਦੇ ਨੈੱਟਵਰਕ ਵਿੱਚ ਘੁੰਮਾਇਆ ਜਾਂਦਾ ਹੈ।
315
ਨੈਨਸੀ, ਪਾਮੇਲਾ, ਸੈਂਡਰਾ ਅਤੇ ਬ੍ਰੇਂਡਾ ਸਭ ਨੂੰ ਕੁੜੀਆਂ ਤੋਂ ਚਿਪਚਿਪੇ ਪਦਾਰਥ ਵਿੱਚ ਬਦਲ ਦਿੱਤਾ ਜਾਂਦਾ ਹੈ।
316
ਪਲੈਜੈਂਟ ਵੈਲੀ ਦਾ ਭਾਈਚਾਰਾ ਆਪਣੇ ਬੱਚਿਆਂ ਦੇ ਲਾਪਤਾ ਹੋ ਜਾਣ ਤੋਂ ਨਾਰਾਜ਼ ਹੈ, ਅਤੇ ਪੁਲਿਸ ਕੋਲ ਕੋਈ ਜਵਾਬ ਨਹੀਂ ਹੈ।
317
ਡਾਕਟਰ ਵਰਾਗੋਵ ਕੰਮ ‘ਤੇ ਲੱਗ ਜਾਂਦਾ ਹੈ, ਹਰੇ ਚਿਪਚਿਪੇ ਪਦਾਰਥ ਨੂੰ ਇੱਕ ਰਹੱਸਮਈ ਚਿੱਟੀ ਮਲ੍ਹਮ ਵਿੱਚ ਬਦਲ ਦਿੰਦਾ ਹੈ।
318
ਪਾਗਲਖ਼ਾਨੇ ਦੇ ਬਾਹਰ, ਮੋਟਰਸਾਈਕਲ ‘ਤੇ ਇੱਕ ਸਚੇਤ ਪੁਲਸੀਆ ਇੱਕ ਛੱਡੀ ਹੋਈ ਵੈਨ ‘ਤੇ ਲਾਇਸੈਂਸ ਪਲੇਟ ਬਾਰੇ ਕੁਝ ਖਾਸ ਗੱਲਾਂ ਨੋਟ ਕਰਦਾ ਹੈ।
319
ਇੱਕ ਪੁਲਿਸ SWAT ਟੀਮ ਪਾਗਲਖ਼ਾਨੇ ‘ਤੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ।
320
ਪਰ ਪਾਗਲਖ਼ਾਨਾ ਸਾਫ਼ ਹੈ। ਇੱਥੇ ਮਿਲਣ ਵਾਲਾ ਕੁਝ ਵੀ ਨਹੀਂ ਹੈ, ਇੱਕ ਕੱਪੜੇ ਦੇ ਟੁਕੜੇ ਦੇ ਇਲਾਵਾ ਜੋ ਸ਼ਾਇਦ ਕਿਸੇ ਕੁੜੀ ਦਾ ਪਹਿਰਾਵਾ ਹੋਇਆ ਹੋਵੇਗਾ।
321
ਲੰਦਨ ਦੇ ਇੱਕ ਪਾਸ਼ ਕਲੱਬ ਵਿੱਚ, ਡਾਕਟਰ ਵਰਾਗੋਵ ਅਤੇ ਕੁਝ ਅਮੀਰ ਕਾਰੋਬਾਰੀ ਸਹਾਇਕ ਚਿੱਟੀ ਮਲ੍ਹਮ ਦੇ ਬਦਲੇ ਨਕਦ ਦਾ ਸੌਦਾ ਪੂਰਾ ਕਰਦੇ ਹਨ।
322
ਇੱਕ ਆਲੀਸ਼ਾਨ ਬਾਥਰੂਮ ਵਿੱਚ, ਇੱਕ ਅੱਧਖੜ ਉਮਰ ਦੀ ਔਰਤ ਕੁਝ ਚਿੱਟੀ ਮਲ੍ਹਮ ਲਗਾਉਂਦੀ ਹੈ।
323
ਚਿੱਟੀ ਮਲ੍ਹਮ ਘੁਲ ਜਾਂਦੀ ਹੈ, ਅਤੇ ਅੱਧਖੜ ਉਮਰ ਦੀ ਔਰਤ ਬੁਲਬੁਲਿਆਂ ਵਿੱਚ ਲਿਪਟ ਜਾਂਦੀ ਹੈ।
324
ਜਿੱਥੇ ਪਹਿਲਾਂ ਅੱਧਖੜ ਉਮਰ ਦੀ ਔਰਤ ਸੀ, ਹੁਣ ਇੱਕ ਚਮਕਦਾਰ ਸੁੰਦਰ ਮੁਟਿਆਰ ਖੜ੍ਹੀ ਹੈ।
325
ਇੱਕ ਪਿਆਰੇ ਟਸਕਨ ਵਿਲੇ ਦੇ ਬਾਹਰ ਇੱਕ ਚਮਕਦਾਰ ਸਵੇਰ, ਡਾਕਟਰ ਵਰਾਗੋਵ ਇੱਕ ਮਾਮੂਲੀ ਨਾਸ਼ਤੇ ਦਾ ਅਨੰਦ ਲੈ ਰਿਹਾ ਹੈ।
326
ਡਾਕਟਰ ਵਰਾਗੋਵ ਆਪਣੀ ਕਾਫੀ ਪੀਂਦਾ ਹੈ ਅਤੇ ਹੇਠਾਂ ਫਲੋਰੈਂਸ ਸ਼ਹਿਰ ਦੇ ਦ੍ਰਿਸ਼ ਦਾ ਅਨੰਦ ਲੈਂਦਾ ਹੈ।
327
ਡਾਕਟਰ ਵਰਾਗੋਵ ਹਰੇ ਤਰਲ ਦਾ ਫਲਾਸਕ ਕੱਢਦਾ ਹੈ, ਇਸ ਨੂੰ ਆਪਣੀ ਬੇਸਮੈਂਟ ਪ੍ਰਯੋਗਸ਼ਾਲਾ ਵਿੱਚ ਲੈ ਜਾਂਦਾ ਹੈ, ਅਤੇ ਇਸ ਉੱਪਰ ਰਸਾਇਣ ਕਿਰਿਆਵਾਂ ਕਰਦਾ ਹੈ।
328
ਡਾਕਟਰ ਵਰਾਗੋਵ ਪ੍ਰੋਸੈਸ ਕੀਤੇ ਤਰਲ ਨੂੰ ਇੱਕ ਰਹੱਸਮਈ ਟਿਊਬ ਉਪਕਰਣ ਵਿੱਚ ਪਾ ਦਿੰਦਾ ਹੈ।
329
ਟਿਊਬ ਦੇ ਅੰਦਰ ਪਹਿਲਾਂ ਬੁਲਬੁਲੇ ਬਣਦੇ ਹਨ, ਅਤੇ ਫਿਰ ਕੁਝ ਔਰਤ ਵਰਗਾ ਰੂਪ ਬਣ ਜਾਂਦਾ ਹੈ।
330
ਇੱਕ ਨੰਗੀ ਕੈਟਗਰਲ, ਜੋ ਕੁਝ-ਕੁਝ ਉਸ ਤਰ੍ਹਾਂ ਦੀ ਲੱਗਦੀ ਹੈ ਜਿਵੇਂ ਦੀ ਕਦੇ ਕੈਰਨ ਹੁੰਦੀ ਸੀ, ਟਿਊਬ ਤੋਂ ਨਿਕਲ ਕੇ ਬਾਹਰ ਆਉਂਦੀ ਹੈ।
331
ਡਾਕਟਰ ਵਰਾਗੋਵ ਆਪਣੀ ਨਵੀਂ ਬਿੱਲੀ ਦੇ ਗਲੇ ਵਿੱਚ ਘੰਟੀ ਪਾਉਂਦਾ ਹੈ ਅਤੇ ਉਸ ਨੂੰ ਥੋੜ੍ਹਾ ਦੁੱਧ ਦਿੰਦਾ ਹੈ। ਉਸ ਨੂੰ ਭੁੱਖ ਲੱਗੀ ਹੋਵੇਗੀ!
332
ਇੱਕ ਛੋਟਾ ਅਜਿਹਾ ਮਜ਼ੇਦਾਰ ਨਜ਼ਾਰਾ।
333
ਡਾਕਟਰ ਵਰਾਗੋਵ ਦੀ ਕੈਟਗਰਲ ਉਸਦੀ ਗੋਦ ਵਿੱਚ ਆ ਜਾਂਦੀ ਹੈ। ਮੈਨੂੰ ਉਸਦੀ ਘੁਰ-ਘੁਰ ਸੁਣਾਈ ਦੇ ਰਹੀ ਹੈ।
ਇਸ ਪੁਰਾਲੇਖ ਵਿੱਚ ਇੱਕ ਵੈੱਬਕੌਮਿਕ ਪਾਗਲਖ਼ਾਨੇ ਤੋਂ ਖ਼ਬਰਦਾਰ ਰਹੋ ਸ਼ਾਮਲ ਹੈ, ਜੋ ਕਿ ਆਈਆਗੋ ਫੌਸਟਸ (“ਫੌਸਟਸ,” ਇੱਕ ਉਪਨਾਮ) ਦੁਆਰਾ ਰਚਿਆ ਅਤੇ ਲਿਖਿਆ ਗਿਆ ਹੈ ਅਤੇ ਵਿਆਖਿਆਵਾਂ ਰਾਫੇਲ ਸੁਜ਼ਾਰਤੇ (“ਸੁਜ਼ਾਰਤੇ”) ਦੁਆਰਾ ਕੀਤੀਆਂ ਗਈਆਂ ਹਨ, ਅਤੇ ਨਾਲ ਹੀ ਫੌਸਟਸ ਦੁਆਰਾ ਲਿਖੇ ਪੰਨਾ ਸਿਰਲੇਖਾਂ ਦਾ ਇੱਕ ਸਮੂਹ ਹੈ ਜਿਸਦਾ ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ।
ਇਸ ਪੁਰਾਲੇਖ ਵਿਚਲੀਆਂ ਤਸਵੀਰਾਂ ਅਤੇ ਸਿਰਲੇਖਾਂ, ਦੋਵਾਂ ਨੂੰ Attribution-NonCommercial-ShareAlike 4.0 International ਅੰਤਰਰਾਸ਼ਟਰੀ ਲਾਇਸੈਂਸ ਦੇ ਅਧੀਨ ਪ੍ਰਕਾਸ਼ਿਤ ਕੀਤਾ ਗਿਆ ਹੈ, ਜਿਸਦੇ ਵੇਰਵੇ ਇਸ https://creativecommons.org/licenses/by-nc-sa/4.0/ ‘ਤੇ ਮਿਲ ਸਕਦੇ ਹਨ। ਜਦੋਂ ਤੱਕ ਤੁਸੀਂ ਫੌਸਟਸ ਅਤੇ ਸੁਜ਼ਾਰਤੇ ਦਾ ਆਭਾਰ ਕਰਦੇ ਹੋ, ਪੁਰਾਲੇਖ ਨੂੰ ਕਾਪੀ ਕਰਨ ਅਤੇ ਇਸ ਨੂੰ ਵੰਡਣ ਲਈ ਸੁਤੰਤਰ ਮਹਿਸੂਸ ਕਰੋ, ਪਰ ਇੱਥੇ ਮੌਜੂਦ ਕਲਾ, ਕਹਾਣੀ, ਪਾਤਰਾਂ, ਜਾਂ ਸਥਿਤੀਆਂ ਤੋਂ ਪੈਸੇ ਕਮਾਉਣ ਦੀ ਕੋਸ਼ਿਸ਼ ਨਾ ਕਰੋ। ਕਿਰਪਾ ਕਰਕੇ ਯਾਦ ਰੱਖੋ ਕਿ ਸਿਰਜਣਹਾਰਾਂ ਦੇ ਨੈਤਿਕ ਅਧਿਕਾਰ ਇਸ ਲਾਇਸੈਂਸ ਅਧੀਨ ਕਾਇਮ ਹਨ।
ਫੌਸਟਸ ਇਸ ਦੀਆਂ ਤਸਵੀਰਾਂ, ਸਿਰਲੇਖਾਂ ਅਤੇ ਅਨੁਵਾਦਾਂ ਦਾ ਮਾਲਕ ਹੈ ਅਤੇ ਆਪਣੇ ਵਿਵੇਕ ‘ਤੇ ਕ੍ਰਿਏਟਿਵ ਕਾਮਨਜ਼ ਲਾਇਸੈਂਸ ਨੂੰ ਆਪਣੀ ਮਰਜ਼ੀ ਨਾਲ ਮਾਫ਼ ਕਰ ਸਕਦਾ ਹੈ। ਫੌਸਟਸ ਨਾਲ ਉਸਦੀ ਮੁੱਖ ਵੈੱਬਸਾਈਟ https://eroticmadscience.com, ਈ-ਮੇਲ ਪਤੇ faustus@eroticmadscience.com ਅਤੇ iago.faustus@gmail.com ‘ਤੇ, ਜਾਂ ਆਵਾਜ਼ ਦੁਆਰਾ +1-347-460-3299 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸੁਜ਼ਾਰਤੇ ਇੱਕ ਪੇਸ਼ੇਵਰ ਵੈੱਬਸਾਈਟ https://suzarte1.portfoliobox.net/ ‘ਤੇ ਹੈ ਅਤੇ ਉਸ ਨਾਲ ਇਸ ਵੈੱਬਸਾਈਟ ਦੁਆਰਾ ਸੰਪਰਕ ਕੀਤਾ ਜਾ ਸਕਦਾ ਹੈ।